ਜਲੰਧਰ ’ਚ ਨਸ਼ੇ ਦੀ ਹਾਲਤ ’ਚ ਲੜਖੜਾਉਂਦਾ ਨਜ਼ਰ ਆਇਆ ਨੌਜਵਾਨ
ਭਾਰਗੋ ਕੈਂਪ ਇਲਾਕੇ ਦੀ ਵੀਡੀਓ ਹੋਈ ਵਾਇਰਲ
ਜਲੰਧਰ: ਸ਼ਹਿਰ ਦੇ ਬਸਤੀ ਇਲਾਕੇ ਅਧੀਨ ਪੈਂਦੇ ਭਾਰਗੋ ਕੈਂਪ ਤੋਂ ਇੱਕ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਨਸ਼ੇ ਦੀ ਹਾਲਤ ਵਿੱਚ ਲੜਖੜਾਉਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਨੌਜਵਾਨ ਬਿਜਲੀ ਦੇ ਖੰਭੇ ਨਾਲ ਮੋਢਾ ਲਾ ਕੇ ਖੜ੍ਹੇ ਰਹਿਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ, ਪਰ ਉਹ ਠੀਕ ਤਰ੍ਹਾਂ ਸੰਤੁਲਨ ਨਹੀਂ ਬਣਾ ਪਾ ਰਿਹਾ।
ਨੌਜਵਾਨਾਂ ਕਹਿੰਦੇ ਕਿ ਇਹ ਬੁੱਢਾ ਮੱਲ ਗਰਾਊਂਡ ਦਾ ਇਲਾਕਾ ਹੈ, ਇੱਥੇ ਅਜਿਹੇ ਦ੍ਰਿਸ਼ ਅਕਸਰ ਦੇਖਣ ਨੂੰ ਮਿਲਦੇ ਹਨ।
