ਲੁਧਿਆਣਾ ‘ਚ ਵੱਡੀ ਵਾਰਦਾਤ: ਮਸ਼ਹੂਰ ਪੰਡਿਤ ਛੋਲੇ-ਕੁਲਚੇ ਵਾਲੇ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ
ਲੁਧਿਆਣਾ ਵਿੱਚ ਮਸ਼ਹੂਰ ‘ਪੰਡਿਤ ਛੋਲੇ-ਕੁਲਚੇ’ ਵਾਲੇ ਦੇ ਪੁੱਤਰ ਰਾਹੁਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਹ ਬੁੱਧਵਾਰ ਰਾਤ ਨੂੰ ਕਿਸੇ ਦੀ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਿਆ ਸੀ।
ਹਮਲਾਵਰਾਂ ਨੇ ਰਾਹੁਲ ਨੂੰ ਦੋ ਗੋਲੀਆਂ ਮਾਰੀਆਂ, ਜਿਨ੍ਹਾਂ ਵਿੱਚੋਂ ਇੱਕ ਉਸਦੀ ਛਾਤੀ ਵਿੱਚ ਅਤੇ ਦੂਜੀ ਪਿੱਠ ਵਿੱਚ ਲੱਗੀ।
ਮ੍ਰਿਤਕ ਰਾਹੁਲ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪਾਰਟੀ ਵਿੱਚ ਹੋਇਆ ਝਗੜਾ
ਘਰਦਿਆਂ ਮੁਤਾਬਕ ਰਾਹੁਲ ਦੇਰ ਰਾਤ ਜਨਮਦਿਨ ਦੀ ਪਾਰਟੀ ਦਾ ਕਹਿ ਕੇ ਘਰੋਂ ਨਿਕਲਿਆ ਸੀ। ਰਾਹ ਵਿੱਚ ਜਾਂ ਉੱਥੇ ਪਾਰਟੀ ਵਿੱਚ ਕਿਸੇ ਨਾਲ ਉਸਦਾ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸ ਉੱਤੇ ਹਮਲਾ ਕਰ ਦਿੱਤਾ ਗਿਆ।ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਸਾਢੇ ਬਾਰਾਂ ਕੁ ਵਜੇ ਰਾਹੁਲ ਦੇ ਕਿਸੇ ਦੋਸਤ ਨੇ ਉਸਦੇ ਸਾਲੇ ਨੂੰ ਫੋਨ ਕਰਕੇ ਦੱਸਿਆ ਕਿ ਰਾਹੁਲ ਨੂੰ ਗੋਲੀ ਲੱਗੀ ਹੈ ਅਤੇ ਉਸਨੂੰ ਡੀ.ਐੱਮ.ਸੀ. ਹਸਪਤਾਲ ਲੈ ਕੇ ਗਏ ਹਨ। ਜਦੋਂ ਪਰਿਵਾਰ ਵਾਲੇ ਹਸਪਤਾਲ ਪਹੁੰਚੇ, ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਦੱਸਿਆ ਕਿ ਰਾਹੁਲ ਦੀ ਰਾਤ 11:55 ਵਜੇ ਹੀ ਮੌਤ ਹੋ ਚੁੱਕੀ ਸੀ
।ਪੁਲਿਸ ਦਾ ਕਹਿਣਾ ਹੈ ਕਿ ਉਹ ਮੌਕੇ ‘ਤੇ ਪਹੁੰਚੀ ਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰ ਰਹੇ ਹਨ।
