ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਏਅਰਪ੍ਰੈਸ ‘ਤੇ 3 ਘੰਟੇ ਰੋਕਿਆ: 50 ਹਜ਼ਾਰ ਦਾ ਚਲਾਨ ਕੱਟਿਆ; ‘ਆਪ’ ਨੇ ਕੇਂਦਰ ਸਰਕਾਰ ਨੂੰ ਘੇਰਿਆ
ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ (AAP) ਨੇ ਦਾਅਵਾ ਕੀਤਾ ਹੈ ਕਿ ਫਰਾਂਸ (ਪੈਰਿਸ) ਤੋਂ ਪਰਤਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਏਅਰਪ੍ਰੈਸ ‘ਤੇ 3 ਘੰਟੇ ਤੱਕ ਰੋਕ ਕੇ ਰੱਖਿਆ ਗਿਆ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ 50,000 ਰੁਪਏ ਦਾ ਚਲਾਨ ਵੀ ਕੱਟਿਆ ਗਿਆ।
- ਕਿਉਂ ਗਏ ਸੀ ਪੈਰਿਸ? ਮੁੱਖ ਮੰਤਰੀ ਭਗਵੰਤ ਮਾਨ 17 ਤੋਂ 21 ਅਕਤੂਬਰ ਤੱਕ ਪੈਰਿਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਫੂਡ ਟ੍ਰੇਡ ਐਗਜ਼ੀਬਿਸ਼ਨ SIAL Paris 2026 ਵਿੱਚ ਸ਼ਾਮਲ ਹੋਣ ਲਈ ਗਏ ਸਨ।
- ਕੋਰਟ ਦੀ ਮਨਜ਼ੂਰੀ: ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਫ਼ੈਸਲੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁੱਖ ਮੰਤਰੀ ਨੂੰ ਇਸ ਫਰਾਂਸ ਦੌਰੇ ਦੀ ਮਨਜ਼ੂਰੀ ਦਿੱਤੀ ਸੀ।
- ਅਧਿਕਾਰੀਆਂ ਦਾ ਬਹਾਨਾ: ‘ਆਪ’ ਮੁਤਾਬਕ, ਏਅਰਪ੍ਰੈਸ ‘ਤੇ ਅਧਿਕਾਰੀਆਂ ਨੇ ਇਸ ਕਾਰਵਾਈ ਪਿੱਛੇ “ਉੱਪਰੋਂ ਬਹੁਤ ਜ਼ਿਆਦਾ ਦਬਾਅ” ਹੋਣ ਦੀ ਗੱਲ ਕਹੀ।
- ‘ਆਪ’ ਦੀ ਸਖ਼ਤ ਪ੍ਰਤੀਕਿਰਿਆ: ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਪੋਸਟ ਕਰਦਿਆਂ ਕਿਹਾ ਕਿ “ਜਿਵੇਂ ਦੁਸਹਿਰੇ ‘ਤੇ ਰਾਵਣ ਦਾ ਘਮੰਡ ਖ਼ਤਮ ਹੋਇਆ ਸੀ, ਉਸੇ ਤਰ੍ਹਾਂ ਕੇਂਦਰ ਸਰਕਾਰ ਦਾ ਇਹ ਹੰਕਾਰ ਵੀ ਟੁੱਟਣਾ ਚਾਹੀਦਾ ਹੈ।”
