ਏਸ਼ੀਅਨ ਖੇਡਾਂ 2026: ਭਾਰਤੀ ਖਿਡਾਰੀਆਂ ਨੇ ਹੁਣ ਤੱਕ ਕਿੰਨੇ ਮੈਡਲ ਜਿੱਤੇ?

0
WhatsApp Image 2026-09-24 at 1.04.58 PM

20ਵੀਆਂ ਏਸ਼ੀਅਨ ਖੇਡਾਂ 2026 ਜਪਾਨ ਦੇ ਆਈਚੀ-ਨਾਗੋਯਾ ਵਿਖੇ ਹੋ ਰਹੀਆਂ ਹਨ। ਇਹ ਖੇਡ ਮੁਕਾਬਲੇ 19 ਸਤੰਬਰ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ 4 ਅਕਤੂਬਰ ਤੱਕ ਚੱਲਣਗੇ। ਏਸ਼ੀਅਨ ਖੇਡਾਂ 2026 ਵਿੱਚ 46 ਦੇਸ਼ ਹਿੱਸਾ ਲੈ ਰਹੇ ਹਨ ਅਤੇ 43 ਖੇਡ ਈਵੈਂਟ ਹੋ ਰਹੇ ਹਨ।

ਭਾਰਤ ਨੇ ਅੱਜ ਯਾਨੀ 24 ਸਤੰਬਰ ਨੂੰ 2 ਤਗ਼ਮੇ ਹੋਰ ਜਿੱਤ ਲਏ ਹਨ। ਰੋਸ਼ੀਬੀਨਾ ਦੇਵੀ ਨੇ ਵੁਸ਼ੂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਸਤਨਾਮ ਸਿੰਘ ਅਤੇ ਸਲਮਾਨ ਖਾਨ ਨੇ ਪੁਰਸ਼ਾਂ ਦੇ ਡਬਲ ਸਕਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ।

ਮੈਡਲ ਟੈਲੀ ਵਿੱਚ ਭਾਰਤ ਇਸ ਵੇਲੇ 14ਵੇਂ ਨੰਬਰ ‘ਤੇ ਹੈ। 80 ਤਗ਼ਮਿਆਂ ਨਾਲ ਚੀਨ ਸਭ ਤੋਂ ਪਹਿਲੇ ਰੈਂਕ ‘ਤੇ ਬਣਿਆ ਹੋਇਆ ਹੈ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫ਼ਾਈਨਲ ਵਿੱਚ ਸ੍ਰੀ ਲੰਕਾਂ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਚਾਂਦੀ ਤਗ਼ਮਿਆਂ ਵਿੱਚ ਮੀਰਾਬਾਈ ਚਾਨੂ ਦਾ ਵੇਟਲਿਫਟਿੰਗ ਈਵੈਂਟ ਵਿੱਚ ਜਿੱਤਿਆ ਤਗ਼ਮਾ ਵੀ ਸ਼ਾਮਲ ਹੈ। ਮੀਰਾਬਈ ਚਾਨੂ 48 ਕਿਲੋ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਏਸ਼ੀਆਈ ਖੇਡਾਂ 2026 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਉਹ ਚੌਥੇ ਥਾਂ ‘ਤੇ ਰਹੇ ਸਨ।

ਕਰਣਮ ਮੱਲੇਸ਼ਵਰੀ ਤੋਂ ਬਾਅਦ ਮੀਰਾਬਾਈ ਚਾਨੂ ਸਾਰੀਆਂ ਪ੍ਰਮੁਖ ਕੌਮਾਂਤਰੀ ਵੇਟਲਿਫਟਿੰਗ ਪ੍ਰਤੀਯੋਗਤਾਵਾਂ ਯਾਨੀ ਉਲੰਪਿਕ, ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪਾਂ ਵਿੱਚ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਵੇਟਲਿਫਟਰ ਬਣ ਗਈ ਹੈ।

ਕਾਂਸੀ ਤਗ਼ਮਿਆਂ ਵਿੱਚ ਮਿਕਸਡ ਮਾਰਸ਼ਲ ਆਰਟਸ ਵਿੱਚ ਸੁਚਿਕਾ ਤਾਰਿਆਲ ਹੁੱਡਾ ਦੇ ਤਗ਼ਮੇ ਸਮੇਤ ਸ਼ੂਟਿੰਗ, ਸੌਫਟ ਟੈਨਿਸ, ਬੈਡਮਿੰਟਨ ਈਵੈਂਟਸ ਵਿੱਚ ਜਿੱਤੇ ਤਗ਼ਮੇ ਸ਼ਾਮਲ ਹਨ।

ਉਧਰ ਭਾਰਤ ਦੀ ਸਟਾਰ ਸ਼ੂਟਰ ਮਨੂ ਭਾਂਕਰ ਨੇ 10 ਮੀਟਰ ਏਅਰ ਪਿਸਟਲ ਦੇ ਫ਼ਾਈਨਲ ਵਿੱਚ ਪੰਜਵਾ ਸਥਾਨ ਹਾਸਿਲ ਕੀਤਾ। ਉਹ ਤਗ਼ਮਾ ਜਿੱਤਣ ਤੋਂ ਖੁੰਝ ਗਈ।

Leave a Reply

Your email address will not be published. Required fields are marked *